Log in


ਨਵੇਂ ਈ.ਐਲ.ਡੀ.ਟੀ. ਨਿਯਮਾਂ ਅਨੁਸਾਰ ਨਵੇਂ ਕੈਰੀਅਰਾਂ ਅਤੇ ਟਰੇਨਿੰਗ ਪ੍ਰੋਗਰਾਮਾਂ ਨੂੰ ਫੈਡਰਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੈ

05/02/2022 9:58 AM | Anonymous member (Administrator)

ਐਂਟਰੀ-ਪੱਧਰ ਦੀ ਡਰਾਈਵਰ ਸਿਖਲਾਈ (ਈ.ਐਲ.ਡੀ.ਟੀ.) ਵਿੱਚ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ.ਐਮ.ਸੀ.ਐਸ.ਏ.) ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਸਮਝ ਕੇ ਉਹਨਾਂ ਨਾਲ ਚੱਲਣ ਵਿੱਚ ਫਲੀਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਵੇਂ ਨਿਯਮ ਅਨੁਸਾਰ ਟਰੇਨਿੰਗ ਦੀਆਂ ਜਰੂਰਤਾਂ ਨੂੰ ਪੂਰਾ ਕਰਨਾ ਉਹਨਾਂ ਡਰਾਈਵਰਾਂ ਲਈ ਲਾਜ਼ਮੀ ਹੈ ਜੋ ਏ. ਅਤੇ ਬੀ. ਵਪਾਰਕ ਡ੍ਰਾਈਵਰਜ਼ ਲਾਇਸੰਸ (ਸੀ.ਡੀ.ਐਲ.) ਵਾਲਿਆਂ ਨੂੰ ਸਿਖਲਾਈ ਦਿੰਦੇ ਹਨ, ਯਾਤਰੀ, ਸਕੂਲ ਬੱਸ ਜਾਂ ਖਤਰਨਾਕ ਸਮੱਗਰੀ ਲੈ ਕੇ ਜਾਂਦੇ ਹਨ ਅਤੇ ਉਹਨਾਂ ਲਈ ਵੀ ਜੋ ਆਪਣੇ ਸੀ.ਡੀ.ਐਲ. ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹਨ। ਟਰੇਨਿੰਗ ਵੀ ਇੱਕ ਚੰਗੇ ਰਜਿਸਟਰਡ ਸੰਸਥਾ ਵੱਲੋਂ ਆਉਣੀ ਚਾਹੀਦੀ ਹੈ।
ਟਰੇਨਿੰਗ ਸਕੂਲ ਐਫ.ਐਮ.ਸੀ.ਐਸ.ਏ. ਦੀ ਟਰੇਨਿੰਗ ਪ੍ਰਦਾਤਾ ਰਜਿਸਟਰੀ (ਟੀ.ਪੀ.ਆਰ.) ‘ਤੇ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਡਰਾਈਵਰਾਂ ਨੂੰ ਸੀ.ਡੀ.ਐਲ. ਸਕਿਲ ਟੈਸਟ ਜਾਂ ਹੈਜ਼ਮੈਟ ਐਂਡੋਰਸਮੈਂਟ ਲਈ ਟੈਸਟ ਦੇਣ ਤੋਂ ਪਹਿਲਾਂ ਕੋਈ ਵੀ ਕੋਰਸ ਪੂਰਾ ਕਰਨ ਦੀ ਲੋੜ ਹੋਵੇਗੀ।

Read More 

Powered by Wild Apricot Membership Software